Skip to Content to Homepage
ਮੁਲਾਂਕਣ ਕਰਨ ਤੋਂ ਪਹਿਲਾਂ ਕੀ ਮੈਨੂੰ ਸਾਰੇ ਵਿਸ਼ਿਆਂ ਨੂੰ ਪੂਰਾ ਕਰਨਾ ਪਵੇਗਾ?

ਨਹੀਂ। ਜੇ ਤੁਸੀਂ ਹਰੇਕ ਵਿਸ਼ੇ ਨੂੰ ਪੜ੍ਹਿਆ ਹੈ ਅਤੇ ਸਮਝਿਆ ਹੈ ਤਾਂ ਤੁਹਾਨੂੰ ਮੁਲਾਂਕਣ ਦੇ ਕੁਇਜ਼ ਨੂੰ ਪਾਸ ਕਰਨਾ ਬਹੁਤ ਸੌਖਾ ਲੱਗੇਗਾ।

ਮੈਨੂੰ ਕੁਇਜ਼ ਵਿੱਚੋਂ 27 ਤੋਂ ਘੱਟ ਜਵਾਬ ਸਹੀ ਮਿਲੇ, ਕੀ ਮੈਨੂੰ ਅਜੇ ਵੀ ਸਰਟੀਫਿਕੇਟ ਮਿਲੇਗਾ?

ਨਹੀਂ। ਸਰਟੀਫਿਕੇਟ ਪ੍ਰਾਪਤ ਕਰਨ ਲਈ, ਤੁਹਾਨੂੰ 90 ਪ੍ਰਤੀਸ਼ਤ ਤੋਂ ਵੱਧ (30 ਵਿੱਚੋਂ 27 ਸਵਾਲ, ਜਾਂ ਵਧੇਰੇ ਸਹੀ) ਅੰਕ ਪ੍ਰਾਪਤ ਕਰਨੇ ਚਾਹੀਦੇ ਹਨ।

ਮੈਨੂੰ ਆਪਣਾ ਮੁਲਾਂਕਣ ਸਰਟੀਫਿਕੇਟ ਕਿਉਂ ਨਹੀਂ ਮਿਲਿਆ?

ਤੁਹਾਡੇ ਸਰਟੀਫਿਕੇਟ ਨੂੰ ਤੁਹਾਡੇ ਈਮੇਲ ਬੌਕਸ ਵਿੱਚ ਪਹੁੰਚਣ ਲਈ ਸਿਰਫ ਇਕ ਜਾਂ ਦੋ ਮਿੰਟ ਲੱਗਦੇ ਹਨ। ਜੇ ਤੁਸੀਂ ਕੁਇਜ਼ ਵਿੱਚੋਂ 90 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਅਤੇ ਆਪਣਾ ਨਾਮ ਅਤੇ ਈਮੇਲ ਪਤਾ ਜਮ੍ਹਾਂ ਕੀਤਾ ਹੈ ਅਤੇ ਤੁਹਾਡਾ ਸਰਟੀਫਿਕੇਟ ਨਹੀਂ ਆਇਆ, ਤਾਂ ਇਹ ਹੋ ਸਕਦਾ ਹੈ:

  • ਇਹ ਤੁਹਾਡੇ ਈਮੇਲ ਸਪੈਮ/ਜੰਕ ਫੋਲਡਰ ਵਿੱਚ ਹੈ
  • ਕਿਉਂਕਿ ਤੁਹਾਡਾ ਇਨਬੌਕਸ ਭਰਿਆ ਹੋਇਆ ਹੈ
  • ਤੁਸੀਂ ਆਪਣਾ ਈਮੇਲ ਪਤਾ ਗਲਤ ਤਰੀਕੇ ਨਾਲ ਟਾਈਪ ਕੀਤਾ ਹੈ।

ਆਪਣੇ 'ਡਾਊਨਲੋਡ' ਫੋਲਡਰ ਦੀ ਜਾਂਚ ਕਰੋ ਕਿਉਂਕਿ ਤੁਹਾਡੇ ਸਰਟੀਫਿਕੇਟ ਦੀ ਇਕ ਨਕਲ ਇੱਥੇ ਹੋਣੀ ਚਾਹੀਦੀ ਹੈ।

ਮੈਨੂੰ ਆਪਣਾ ਸਰਟੀਫਿਕੇਟ ਨਹੀਂ ਮਿਲ ਰਿਹਾ; ਕੀ ਤੁਸੀਂ ਮੈਨੂੰ ਡੁਪਲੀਕੇਟ ਭੇਜ ਸਕਦੇ ਹੋ?

ਤੁਹਾਡੇ ਵੇਰਵੇ ਸਾਡੇ ਸਿਸਟਮ ਦੁਆਰਾ ਸੰਭਾਲੇ ਨਹੀਂ ਜਾਂਦੇ, ਜਿਸ ਦਾ ਮਤਲਬ ਹੈ ਕਿ ਅਸੀਂ ਤੁਹਾਨੂੰ ਦੂਸਰਾ (ਡੁਪਲੀਕੇਟ) ਸਰਟੀਫਿਕੇਟ ਨਹੀਂ ਭੇਜ ਸਕਦੇ। ਇਕ ਵਾਰ ਜਦੋਂ ਤੁਸੀਂ ਆਪਣੇ ਸਰਟੀਫਿਕੇਟ ਵਾਸਤੇ ਆਪਣਾ ਨਾਮ ਅਤੇ ਈਮੇਲ ਪਤਾ ਜਮ੍ਹਾਂ ਕਰਦੇ ਹੋ, ਤਾਂ ਤੁਹਾਡੇ ਵੇਰਵੇ ਸਰਟੀਫਿਕੇਟ ਤਿਆਰ ਕਰਨ ਅਤੇ ਇਸ ਨੂੰ ਤੁਹਾਨੂੰ ਈਮੇਲ ਕਰਨ ਲਈ ਸਿਰਫ ਥੋੜ੍ਹੇ ਸਮੇਂ ਲਈ ਰੱਖੇ ਜਾਂਦੇ ਹਨ।

ਕੀ ਤੁਸੀਂ ਮੇਰੇ ਈਮੇਲ ਪਤੇ, ਨਾਮ ਅਤੇ ਮੁਲਾਂਕਣ ਨਤੀਜੇ ਦਾ ਰਿਕਾਰਡ ਰੱਖਦੇ ਹੋ?

ਨਹੀਂ, ਇਕ ਵਾਰ ਜਦੋਂ ਤੁਹਾਡਾ ਸਰਟੀਫਿਕੇਟ ਤਿਆਰ ਹੋ ਜਾਂਦਾ ਹੈ ਅਤੇ ਤੁਹਾਨੂੰ ਈਮੇਲ ਕੀਤਾ ਜਾਂਦਾ ਹੈ ਤਾਂ ਅਸੀਂ ਤੁਹਾਡੇ ਕੋਈ ਵੀ ਵੇਰਵੇ ਨਹੀਂ ਰੱਖਦੇ।

ਤੁਸੀਂ ਮੈਨੂੰ ਮੇਰੀ ਉਮਰ ਬਾਰੇ ਕਿਉਂ ਪੁੱਛਦੇ ਹੋ ਅਤੇ ਕੀ ਮੈਂ ਪਹਿਲਾਂ ਹੀ ਭੋਜਨ ਉਦਯੋਗ ਵਿੱਚ ਕੰਮ ਕਰਦਾ/ਕਰਦੀ ਹਾਂ ਆਦਿ?

ਅਸੀਂ ਇਹ ਬਿਹਤਰ ਤਰੀਕੇ ਨਾਲ ਸਮਝਣ ਲਈ ਇਸ ਗੈਰ-ਪਛਾਣਯੋਗ ਜਾਣਕਾਰੀ ਨੂੰ ਇਕੱਠਾ ਕਰਦੇ ਹਾਂ ਕਿ ਪ੍ਰੋਗਰਾਮ ਦੀ ਵਰਤੋਂ ਕੌਣ ਕਰ ਰਿਹਾ ਹੈ; ਇਹ ਸਾਨੂੰ ਵਰਤਣ ਵਾਲਿਆਂ ਦੀਆਂ ਲੋੜਾਂ ਲਈ DoFoodSafely ਵਿੱਚ ਜਾਣਕਾਰੀ ਨੂੰ ਸਹੀ ਬਨਾਉਣ ਵਿੱਚ ਮਦਦ ਕਰਦੀ ਹੈ।

ਕੀ DoFoodSafely ਮਾਨਤਾ ਪ੍ਰਾਪਤ ਪ੍ਰੋਗਰਾਮ ਹੈ?

ਨਹੀਂ। ਸਿਹਤ ਵਿਭਾਗ ਕੋਈ ਰਜਿਸਟਰਡ ਸਿਖਲਾਈ ਸੰਸਥਾ ਨਹੀਂ ਹੈ।

ਜੇ ਇਹ ਮਾਨਤਾ ਪ੍ਰਾਪਤ ਸਿਖਲਾਈ ਪ੍ਰੋਗਰਾਮ ਨਹੀਂ ਹੈ ਤਾਂ DoFoodSafely ਕਰਨ ਦਾ ਕੀ ਮਤਲਬ ਹੈ?

ਆਸਟ੍ਰੇਲੀਆ ਵਿੱਚ, ਭੋਜਨ ਸੰਭਾਲਣ ਵਾਲਿਆਂ (ਫੂਡ ਹੈਂਡਲਰਾਂ) ਨੂੰ ਕਾਨੂੰਨ (ਆਸਟ੍ਰੇਲੀਆ ਨਿਊਜ਼ੀਲੈਂਡ ਫੂਡ ਸਟੈਂਡਰਡ ਕੋਡ ਦੇ ਅਧੀਨ) ਦੁਆਰਾ 'ਭੋਜਨ ਦੀ ਸੁਰੱਖਿਆ ਅਤੇ ਢੁਕਵੇਂਪਣ ਨਾਲ ਸਮਝੌਤਾ ਨਾ ਕਰਨ ਲਈ ਸਾਰੇ ਵਾਜਬ ਉਪਾਅ ਕਰਨ' ਦੀ ਲੋੜ ਹੁੰਦੀ ਹੈ। DoFoodSafely ਦੁਆਰਾ ਪੂਰੇ ਕੀਤੇ ਗਏ ਵਿਸ਼ੇ ਤੁਹਾਨੂੰ ਸੁਰੱਖਿਅਤ ਭੋਜਨ ਸੰਭਾਲ ਵਾਸਤੇ ਲੋੜੀਂਦੇ ਜ਼ਰੂਰੀ ਤੱਤ ਅਤੇ ਸਿਧਾਂਤ ਪ੍ਰਦਾਨ ਕਰਦੇ ਹਨ।

ਵਿਕਟੋਰੀਆ ਦੇ ਸਿਹਤ ਵਿਭਾਗ ਨੇ ਵਿਸ਼ੇਸ਼ ਤੌਰ 'ਤੇ DoFoodSafely ਵਿਕਸਤ ਕੀਤਾ ਹੈ, ਜਿਸ ਨੂੰ ਐਸ ਏ ਹੈਲਥ, ਕੁਈਨਜ਼ਲੈਂਡ ਹੈਲਥ, ਅਤੇ ਤਸਮਾਨੀਆ ਹੈਲਥ ਦੁਆਰਾ ਸਹਾਇਤਾ ਦਿੱਤੀ ਗਈ ਹੈ, ਤਾਂ ਜੋ ਭੋਜਨ ਉਦਯੋਗ ਵਿੱਚ ਨੌਕਰੀ ਕਰਨ ਦੇ ਚਾਹਵਾਨ ਲੋਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਣਨ ਅਤੇ ਸਮਝਣ ਵਿੱਚ ਸਹਾਇਤਾ ਕੀਤੀ ਜਾ ਸਕੇ।

ਕੀ 'ਪੂਰਾ ਕੀਤਾ ਸਰਟੀਫਿਕੇਟ' ਸੱਚਮੁੱਚ ਮੈਨੂੰ ਭੋਜਨ ਦੀ ਸੰਭਾਲ ਕਰਨ ਵਾਲੇ (ਫੂਡ ਹੈਂਡਲਰ) ਵਜੋਂ ਨੌਕਰੀ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ?

DoFoodSafely ਦਾ 'ਪੂਰਾ ਕੀਤਾ ਸਰਟੀਫਿਕੇਟ' ਤੁਹਾਡੇ ਕੋਲ ਹੋਣਾ, ਭੋਜਨ ਕਾਰੋਬਾਰ ਦੇ ਮਾਲਕ ਨੂੰ ਦਰਸਾਉਂਦਾ ਹੈ ਕਿ ਤੁਸੀਂ ਭੋਜਨ ਸੰਭਾਲ ਅਤੇ ਭੋਜਨ ਸੁਰੱਖਿਆ ਦੇ ਸਿਧਾਂਤਾਂ ਨੂੰ ਸਮਝਦੇ ਹੋ, ਅਤੇ ਭੋਜਨ ਉਦਯੋਗ ਵਿੱਚ ਦਾਖਲ ਹੋਣ ਲਈ ਆਪਣੀ ਵਚਨਬੱਧਤਾ ਨੂੰ ਦਰਸਾਉਂਦੇ ਹੋ। ਬਹੁਤ ਸਾਰੇ ਭੋਜਨ ਕਾਰੋਬਾਰਾਂ ਲਈ ਕਰਮਚਾਰੀਆਂ ਨੂੰ DoFoodSafely ਦੇ 'ਪੂਰੇ ਕੀਤੇ ਸਰਟੀਫਿਕੇਟ' ਦੀ ਲੋੜ ਹੁੰਦੀ ਹੈ।

ਕੀ DoFoodSafely ਵਿਸ਼ੇਸ਼ ਤੌਰ 'ਤੇ ਵਿਕਟੋਰੀਆ ਵਾਸੀਆਂ ਲਈ ਹੈ?

ਨਹੀਂ। ਆਸਟ੍ਰੇਲੀਆ ਵਿੱਚ ਭੋਜਨ ਦੇ ਕਾਨੂੰਨ ਅਤੇ ਨਿਯਮ ਰਾਸ਼ਟਰੀ ਪੱਧਰ ਦੇ ਹਨ। ਹਰੇਕ ਰਾਜ ਅਤੇ ਕੇਂਦਰੀ ਪ੍ਰਦੇਸ਼, ਰਾਸ਼ਟਰੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹਨ ਅਤੇ ਹਾਲਾਂਕਿ ਕਈ ਵਾਰ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਥੋੜ੍ਹੇ ਜਿਹੇ ਮੱਤਭੇਦ ਹੁੰਦੇ ਹਨ, ਪਰ ਦੇਸ਼ ਵਿੱਚ ਤੁਸੀਂ ਜਿੱਥੇ ਵੀ ਮਰਜ਼ੀ ਰਹੋ ਉਪਰਲਾ ਕਾਨੂੰਨ ਇੱਕੋ ਜਿਹਾ ਹੁੰਦਾ ਹੈ।

Back to top