ਸ਼ਬਦਕੋਸ਼
| A B C D E F G H I J K L M N O P Q R S T U V W X Y Z | ||||||||||||
|---|---|---|---|---|---|---|---|---|---|---|---|---|
|
|
||||||||||||
|
ਹਵਾ ਰੋਕਣ ਵਾਲੇ (ਏਅਰਲੌਕਸ) (airlocks) ਏਅਰਲੌਕਸ, ਹਵਾਦਾਰ ਦਲਾਨ ਜਾਂ ਗਲਿਆਰੇ ਹਨ ਜੋ ਭੋਜਨ ਤਿਆਰ ਕਰਨ ਵਾਲੇ ਖੇਤਰਾਂ ਨੂੰ ਪਖਾਨਿਆਂ ਜਾਂ ਕੱਪੜੇ ਧੋਣ ਵਾਲੀਆਂ ਜਗ੍ਹਾਵਾਂ (ਲੌਂਡਰੀਆਂ) ਤੋਂ ਵੱਖ ਕਰਦੇ ਹਨ। ਇਹਨਾਂ ਵਿੱਚ ਆਮ ਤੌਰ 'ਤੇ ਆਪਣੇ ਆਪ ਬੰਦ ਹੋਣ ਵਾਲੇ ਦਰਵਾਜ਼ੇ ਲੱਗੇ ਹੁੰਦੇ ਹਨ, ਇਹਨਾਂ ਦਾ ਉਦੇਸ਼ ਭੋਜਨ ਦੇ ਅਚਾਨਕ ਦੂਸ਼ਿਤ ਹੋਣ ਨੂੰ ਰੋਕਣ ਲਈ ਇਹਨਾਂ ਖੇਤਰਾਂ ਨੂੰ ਸਰੀਰਕ ਤੌਰ 'ਤੇ ਵੱਖ ਕਰਨਾ ਹੁੰਦਾ ਹੈ। |
||||||||||||
|
ਅਲਰਜੀ ਪੈਦਾ ਕਰਨ ਵਾਲਾ ਤੱਤ (ਅਲਰਜਨ) (allergen) ਅਲਰਜੀ ਪੈਦਾ ਕਰਨ ਵਾਲਾ ਤੱਤ (ਅਲਰਜਨ) ਇਕ ਅਜਿਹਾ ਪਦਾਰਥ ਹੁੰਦਾ ਹੈ ਜੋ ਕੁਝ ਭੋਜਨਾਂ ਵਿੱਚ ਮੌਜੂਦ ਹੁੰਦਾ ਹੈ, ਜੋ ਬਿਮਾਰੀ ਦਾ ਕਾਰਨ ਬਣ ਸਕਦਾ ਹੈ, ਜਾਂ ਗੰਭੀਰ ਮਾਮਲਿਆਂ ਵਿੱਚ ਮੌਤ ਵੀ ਹੋ ਸਕਦੀ ਹੈ, ਜਦੋਂ ਇਹ ਚਮੜੀ ਦੇ ਸੰਪਰਕ ਵਿੱਚ ਆਉਂਦਾ ਹੈ ਜਾਂ ਜਦੋਂ ਇਸ ਨੂੰ ਉਹਨਾਂ ਲੋਕਾਂ ਦੁਆਰਾ ਖਾਧਾ ਜਾਂਦਾ ਹੈ, ਜਿੰਨ੍ਹਾਂ ਨੂੰ ਇਸ ਪਦਾਰਥ ਤੋਂ ਅਲਰਜੀ ਹੁੰਦੀ ਹੈ। |
||||||||||||
|
ਐਨਾਫਲੈਕਸਿਸ (anaphylaxis) ਐਨਾਫਲੈਕਸਿਸ ਐਲਰਜੀ ਵਾਲੀ ਪ੍ਰਤੀਕਿਰਿਆ ਦਾ ਸਭ ਤੋਂ ਗੰਭੀਰ ਰੂਪ ਹੈ ਅਤੇ ਸੰਭਾਵਿਤ ਤੌਰ 'ਤੇ ਜੀਵਨ ਲਈ ਖਤਰਾ ਹੈ। ਇਸ ਨੂੰ ਲਾਜ਼ਮੀ ਤੌਰ ‘ਤੇ ਡਾਕਟਰੀ ਐਮਰਜੈਂਸੀ ਵਜੋਂ ਮੰਨਿਆ ਜਾਣਾ ਚਾਹੀਦਾ ਹੈ। |
||||||||||||
|
ਬੈਕਟੀਰੀਆ (bacteria) ਬੈਕਟੀਰੀਆ ਇਕ ਕਿਸਮ ਦਾ ਸੂਖਮ ਜੀਵ ਹੁੰਦਾ ਹੈ ਜੋ ਮਿੱਟੀ, ਜਾਨਵਰਾਂ, ਲੋਕਾਂ ਅਤੇ ਉਹਨਾਂ ਚੀਜ਼ਾਂ ਉੱਤੇ ਲੱਭਿਆ ਜਾ ਸਕਦਾ ਹੈ, ਜਿੰਨ੍ਹਾਂ ਨੂੰ ਲੋਕ ਛੂੰਹਦੇ ਅਤੇ ਵਰਤਦੇ ਹਨ। ਜੇ ਭੋਜਨ ਬੈਕਟੀਰੀਆ ਦੁਆਰਾ ਦੂਸ਼ਿਤ ਹੋ ਜਾਂਦਾ ਹੈ ਅਤੇ ਖਾਧਾ ਜਾਂਦਾ ਹੈ ਤਾਂ ਇਹ ਪੇਟ ਖਰਾਬ ਹੋਣ (ਭੋਜਨ ਦੇ ਜ਼ਹਿਰੀਲੇਪਣ) ਦਾ ਕਾਰਨ ਬਣ ਸਕਦਾ ਹੈ। ਬੈਕਟੀਰੀਆ ਦੁਆਰਾ ਦੂਸ਼ਿਤ ਭੋਜਨ ਦਾ ਸੇਵਨ, ਪੇਟ ਖਰਾਬ ਹੋਣ ਦਾ ਸਭ ਤੋਂ ਆਮ ਕਾਰਨ ਹੈ। |
||||||||||||
|
ਬੈਨ-ਮੇਰੀ (bain-maries) ਬੈਨ-ਮੇਰੀ ਭੋਜਨ ਰੱਖਣ ਵਾਲਾ ਉਪਕਰਣ ਹੈ ਜੋ ਭੋਜਨ ਨੂੰ ਲੰਬੇ ਸਮੇਂ ਲਈ ਇੱਕੋ ਤਾਪਮਾਨ ਉੱਤੇ ਰੱਖਣ ਲਈ ਵਰਤਿਆ ਜਾਂਦਾ ਹੈ। ਅਕਸਰ, ਬੈਨ-ਮੇਰੀ ਦੀ ਵਰਤੋਂ ਗਰਮ ਭੋਜਨ ਨੂੰ 60 °C ਜਾਂ ਇਸ ਤੋਂ ਵੱਧ ਉੱਤੇ ਰੱਖਣ ਲਈ ਕੀਤੀ ਜਾਂਦੀ ਹੈ, ਪਰ ਖਾਣਾ ਪਕਾਉਣ ਵਾਲੀ ਸਮੱਗਰੀ ਨੂੰ ਪਿਘਲਾਉਣ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। |
||||||||||||
|
ਸਹੀ ਨਤੀਜੇ ਲਈ ਜਾਂਚਣਾ (ਕੈਲੀਬ੍ਰੇਟ) (calibrate) ਜਿਹੜੀ ਪ੍ਰਕਿਰਿਆ ਤੁਸੀਂ ਕਰਦੇ ਹੋ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਤੁਹਾਡਾ ਥਰਮਾਮੀਟਰ ਸਹੀ ਤਰੀਕੇ ਨਾਲ ਤਾਪਮਾਨ ਦੱਸ ਰਿਹਾ ਹੈ, ਇਸ ਨੂੰ ਕੈਲੀਬ੍ਰੇਸ਼ਨ ਵਜੋਂ ਜਾਣਿਆ ਜਾਂਦਾ ਹੈ। ਥਰਮਾਮੀਟਰ ਨੂੰ ਕੈਲੀਬ੍ਰੇਟ ਕਰਨ ਲਈ ਸਿਰਫ ਕੁਝ ਮਿੰਟ ਲੱਗਦੇ ਹਨ ਅਤੇ ਇਹ ਚੰਗੇ ਕਾਰੋਬਾਰੀ ਅਭਿਆਸਾਂ ਲਈ ਜ਼ਰੂਰੀ ਹੈ। ਇਹ ਮਹੱਤਵਪੂਰਣ ਹੈ ਕਿ ਥਰਮਾਮੀਟਰ ਨੂੰ ਕੈਲੀਬ੍ਰੇਟ ਕੀਤਾ ਜਾਵੇ, ਕਿਉਂਕਿ ਜੇ ਇਹ ਇਕ ਜਾਂ ਦੋ ਡਿਗਰੀ ਤੱਕ ਵੀ ਵੱਧ ਘੱਟ ਜਾਂਦਾ ਹੈ, ਤਾਂ ਇਹ ਭੋਜਨ ਦੀ ਸੁਰੱਖਿਆ ਨੂੰ ਪ੍ਰਭਾਵਤ ਕਰ ਸਕਦਾ ਹੈ। ਇਹ ਯਕੀਨੀ ਬਣਾਓ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਥਰਮਾਮੀਟਰ ਨੂੰ ਕੈਲੀਬ੍ਰੇਟ ਕਿਵੇਂ ਕਰਨਾ ਹੈ। |
||||||||||||
|
ਰਸਾਇਣਕ ਖਤਰਾ (chemical hazard) ਭੋਜਨ ਵਿੱਚ ਰਸਾਇਣਕ ਖਤਰਾ ਉਦੋਂ ਹੁੰਦਾ ਹੈ, ਜਦੋਂ ਭੋਜਨ ਉਹਨਾਂ ਰਸਾਇਣਾਂ ਦੁਆਰਾ ਦੂਸ਼ਿਤ ਹੋ ਜਾਂਦਾ ਹੈ, ਜੋ ਖਾਣ ਲਈ ਸੁਰੱਖਿਅਤ ਨਹੀਂ ਹੁੰਦੇ, ਜਿਵੇਂ ਕਿ ਸਫਾਈ ਕਰਨ ਵਾਲੇ ਰਸਾਇਣਾਂ, ਜਾਂ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲੇ ਜ਼ਹਿਰੀਲੇ ਪਦਾਰਥਾਂ ਦੁਆਰਾ, ਉਦਾਹਰਣ ਲਈ ਉਹ ਰਸਾਇਣ ਜੋ ਆਲੂਆਂ ਨੂੰ ਹਰਾ ਕਰਨ ਦਾ ਕਾਰਨ ਬਣਦਾ ਹੈ। |
||||||||||||
|
ਸਫਾਈ (cleaning) ਸਫਾਈ ਵਿੱਚ ਭੋਜਨ ਦੀ ਤਿਆਰੀ ਵਾਲੇ ਤਲਾਂ ਅਤੇ ਸਾਜ਼ੋ-ਸਾਮਾਨ ਤੋਂ ਥਿੰਧਿਆਈ, ਭੋਜਨ, ਧੂੜ, ਦਾਗ, ਖੁਸ਼ਬੂ ਅਤੇ ਸੁਆਦ ਨੂੰ ਹਟਾਉਣਾ ਸ਼ਾਮਲ ਹੈ। |
||||||||||||
|
ਸੰਭਾਲਣ ਵਾਲੀ ਠੰਢੀ ਜਗ੍ਹਾ (ਕੋਲਡ ਸਟੋਰੇਜ) (cold storage) ਕੋਲਡ ਸਟੋਰੇਜ ਨੂੰ ਲਾਜ਼ਮੀ ਤੌਰ 'ਤੇ ਸਾਰੇ ਭੋਜਨ ਨੂੰ 5 ºC ਤੋਂ ਹੇਠਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ। ਢੋਆ-ਢੁਆਈ, ਤਿਆਰ, ਪਕਾਏ ਜਾਂ ਪਰੋਸੇ ਨਾ ਜਾਣ ਦੇ ਦੌਰਾਨ, ਸਾਰੇ ਉੱਚ-ਖਤਰੇ ਵਾਲੇ ਭੋਜਨਾਂ ਨੂੰ ਕੋਲਡ ਸਟੋਰੇਜ ਵਿੱਚ ਰੱਖਣਾ ਲਾਜ਼ਮੀ ਹੈ। |
||||||||||||
|
ਸਰਫ਼ (ਡਿਟਰਜੈਂਟ) (detergent) ਡਿਟਰਜੈਂਟ ਸਾਬਣ ਵਰਗਾ ਹੈ ਅਤੇ ਤਲਾਂ ਤੋਂ ਗਰੀਸ, ਧੂੜ ਅਤੇ ਗੰਦਗੀ ਨੂੰ ਹਟਾਉਣ ਲਈ ਭੋਜਨ ਦੀ ਤਿਆਰੀ ਵਾਲੇ ਤਲਾਂ ਅਤੇ ਸਾਜ਼ੋ-ਸਾਮਾਨ ਨੂੰ ਧੋਣ ਲਈ ਵਰਤਿਆ ਜਾਂਦਾ ਹੈ। ਇਹ ਸਿਰਫ ਤਲਾਂ ਉਪਰੋਂ ਕੁਝ ਬੈਕਟੀਰੀਆ ਨੂੰ ਹਟਾ ਦਿੰਦਾ ਹੈ ਅਤੇ ਬੈਕਟੀਰੀਆ ਨੂੰ ਮਾਰਦਾ ਨਹੀਂ ਹੈ। |
||||||||||||
|
ਕੀਟਾਣੂ-ਨਾਸ਼ਕ (disinfectant) ਕੀਟਾਣੂਨਾਸ਼ਕ ਇਕ ਰਸਾਇਣ ਹੈ ਜੋ ਪਖਾਨਿਆਂ ਅਤੇ ਬਾਥਰੂਮ ਦੇ ਫਰਸ਼ਾਂ ਵਰਗੀਆਂ ਤਲਾਂ ਉੱਤੇ ਸੂਖਮ ਜੀਵਾਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ। ਇਹ ਭੋਜਨ-ਸੁਰੱਖਿਅਤ ਰਸਾਇਣ ਨਹੀਂ ਹਨ, ਅਤੇ ਇਹਨਾਂ ਦੀ ਵਰਤੋਂ ਸੈਨੀਟਾਈਜ਼ਰਾਂ ਦੀ ਥਾਂ 'ਤੇ ਨਹੀਂ ਕੀਤੀ ਜਾਣੀ ਚਾਹੀਦੀ। |
||||||||||||
|
ਖੁਸ਼ਕ ਚੀਜ਼ਾਂ ਸੰਭਾਲਣ ਵਾਲੀ ਜਗ੍ਹਾ (dry storage) ਖੁਸ਼ਕ ਚੀਜ਼ਾਂ ਸੰਭਾਲਣ ਵਾਲੀ ਜਗ੍ਹਾ ਘੱਟ ਖਤਰੇ ਵਾਲੇ ਭੋਜਨਾਂ ਵਾਸਤੇ ਹੈ ਜਿੰਨ੍ਹਾਂ ਨੂੰ ਸੁਰੱਖਿਅਤ ਜਾਂ ਤਾਜ਼ਾ ਰੱਖਣ ਲਈ 5 ºC ਤੋਂ ਘੱਟ ਰੱਖਣ ਦੀ ਲੋੜ ਨਹੀਂ ਹੁੰਦੀ ਹੈ। ਇਹ ਆਟੇ, ਅਨਾਜ, ਡੱਬਾਬੰਦ ਭੋਜਨ ਅਤੇ ਖੰਡ ਵਰਗੇ ਭੋਜਨ ਹਨ। ਹਾਲਾਂਕਿ ਖੁਸ਼ਕ ਚੀਜ਼ਾਂ ਸੰਭਾਲਣ ਵਾਲੀ ਜਗ੍ਹਾ ਘੱਟ ਖਤਰੇ ਵਾਲੇ ਭੋਜਨਾਂ ਵਾਸਤੇ ਹੈ, ਇਹਨਾਂ ਭੋਜਨਾਂ ਨੂੰ ਅਜੇ ਵੀ ਉਚਿਤ ਤਰੀਕੇ ਨਾਲ ਸੀਲ ਕੀਤਾ ਜਾਣਾ ਚਾਹੀਦਾ ਹੈ ਅਤੇ ਲੇਬਲ ਲਗਾਇਆ ਜਾਣਾ ਚਾਹੀਦਾ ਹੈ। |
||||||||||||
|
ਪਹਿਲਾਂ ਆਇਆ – ਪਹਿਲਾਂ ਵਰਤੋਂ (first in-first out) ਭੋਜਨ ਦੇ ਕਾਰੋਬਾਰਾਂ ਵਿੱਚ ਸਮਾਨ ਨੂੰ ਵਧੀਆ ਤਰੀਕੇ ਨਾਲ ਲਿਆਉਣਾ-ਵਰਤਣਾ ਜ਼ਰੂਰੀ ਹੈ। ਉਹ ਉਤਪਾਦ ਜੋ ਲੰਬੇ ਸਮੇਂ ਤੋਂ ਸੰਭਾਲੇ ਗਏ ਹਨ ਉਹਨਾਂ ਦੀ ਸ਼ੈਲਫ ਲਾਈਫ ਸਭ ਤੋਂ ਛੋਟੀ ਹੋਵੇਗੀ ਅਤੇ ਇਹ ਨਵੇਂ ਉਤਪਾਦਾਂ ਤੋਂ ਪਹਿਲਾਂ ਵਰਤੇ ਜਾਣੇ ਚਾਹੀਦੇ ਹਨ। ਉਦਾਹਰਣ ਲਈ, 14/11 ਤਰੀਕ ਤੱਕ ਵਰਤੇ ਜਾਣ ਵਾਲੇ ਦੁੱਧ ਦੀ ਵਰਤੋਂ 20/11 ਤਰੀਕ ਤੱਕ ਵਰਤੇ ਜਾਣ ਵਾਲੇ ਦੁੱਧ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ। |
||||||||||||
|
ਭੋਜਨ ਦੀ ਦੂਸ਼ਿਤਤਾ (food contamination) ਭੋਜਨ ਦੀ ਦੂਸ਼ਿਤਤਾ ਉਦੋਂ ਵਾਪਰਦੀ ਹੈ ਜਦੋਂ ਭੋਜਨ ਵਿੱਚ ਕੁਝ ਲੱਭਦਾ ਹੈ ਜੋ ਉੱਥੇ ਨਹੀਂ ਹੋਣਾ ਚਾਹੀਦਾ। ਇਹ ਨੁਕਸਾਨਦਾਇਕ ਹੋ ਸਕਦਾ ਹੈ। |
||||||||||||
|
ਭੋਜਨ ਸੰਭਾਲਣ ਵਾਲੇ (ਫੂਡ ਹੈਂਡਲਰ) (food handler) ਭੋਜਨ ਹੈਂਡਲਰ ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਹੁੰਦਾ ਹੈ ਜਿਸ ਵਿੱਚ ਭੋਜਨ ਸ਼ਾਮਲ ਹੁੰਦਾ ਹੈ। |
||||||||||||
|
ਭੋਜਨ ਅਸਹਿਣਸ਼ੀਲਤਾ (food intolerance) ਭੋਜਨ ਅਸਹਿਣਸ਼ੀਲਤਾ ਇਕ ਪ੍ਰਤੀਕਿਰਿਆ ਹੈ ਜੋ ਕੁਝ ਲੋਕਾਂ ਨੂੰ ਕੁਝ ਭੋਜਨ ਖਾਣ ਜਾਂ ਪੀਣ ਤੋਂ ਬਾਅਦ ਹੁੰਦੀ ਹੈ। |
||||||||||||
|
ਪੇਟ ਦਾ ਖਰਾਬ ਹੋਣਾ (food poisoning) ਪੇਟ ਦਾ ਖਰਾਬ ਹੋਣਾ, ਦੂਸ਼ਿਤ ਭੋਜਨ ਖਾਣ ਨਾਲ ਹੋਣ ਵਾਲੀ ਬਿਮਾਰੀ ਹੈ। ਪੇਟ ਦਾ ਖਰਾਬ ਹੋਣਾ ਦਾ ਸਭ ਤੋਂ ਆਮ ਕਾਰਨ ਹਾਨੀਕਾਰਕ ਬੈਕਟੀਰੀਆ ਦੁਆਰਾ ਦੂਸ਼ਿਤ ਭੋਜਨ ਨੂੰ ਖਾਣਾ ਹੈ। ਆਮ ਲੱਛਣਾਂ ਵਿੱਚ ਸ਼ਾਮਲ ਹਨ ਦਸਤ, ਪੇਟ ਵਿੱਚ ਕੜੱਲਾਂ, ਜੀਅ ਮਤਲਾਉਣਾ, ਉਲਟੀਆਂ ਅਤੇ ਬੁਖਾਰ। ਪੇਟ ਦਾ ਖਰਾਬ ਹੋਣਾ ਬਹੁਤ ਗੰਭੀਰ ਹੋ ਸਕਦਾ ਹੈ ਅਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ। |
||||||||||||
|
ਭੋਜਨ ਦੀ ਸੁਰੱਖਿਆ (food safety) ਭੋਜਨ ਦੀ ਸੁਰੱਖਿਆ ਇਹ ਯਕੀਨੀ ਬਣਾ ਰਹੀ ਹੈ ਕਿ ਭੋਜਨ ਖਾਣ ਲਈ ਸੁਰੱਖਿਅਤ ਹੈ। |
||||||||||||
|
ਭੋਜਨ ਦਾ ਖਰਾਬ ਹੋਣਾ (food spoilage) ਭੋਜਨ ਦਾ ਖਰਾਬ ਹੋਣਾ, ਭੋਜਨ ਵਿੱਚ ਨਾ-ਸਵੀਕਾਰ ਯੋਗ ਤਬਦੀਲੀ ਹੈ। ਭੋਜਨ ਰੰਗ ਅਤੇ ਬਣਤਰ ਵਿੱਚ ਤਬਦੀਲੀਆਂ, ਅਣਸੁਖਾਵੀਂ ਗੰਧ ਅਤੇ ਸੁਆਦ ਦੇ ਨਾਲ ਖਰਾਬ ਹੋਣ ਦੇ ਸਪੱਸ਼ਟ ਸੰਕੇਤ ਦਿਖਾਏਗਾ। ਭੋਜਨ ਮਨੁੱਖਾਂ ਦੇ ਖਾਣ ਲਈ ਅਯੋਗ ਹੈ। ਭੋਜਨ ਦਾ ਖਰਾਬ ਹੋਣਾ ਨਾਸ਼ਵਾਨ ਭੋਜਨ ਲਈ ਇਕ ਕੁਦਰਤੀ ਪ੍ਰਕਿਰਿਆ ਹੈ, ਜੋ ਵਧੇਰੇ ਤੇਜ਼ੀ ਨਾਲ ਵਾਪਰ ਸਕਦੀ ਹੈ ਜੇਕਰ ਭੋਜਨ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਸਹੀ ਤਰੀਕੇ ਨਾਲ ਸੰਭਾਲਿਆ ਨਹੀਂ ਗਿਆ ਹੈ। |
||||||||||||
|
ਦਸਤ-ਉਲਟੀਆਂ (ਗੈਸਟਰੋ) (gastroenteritis) ਦਸਤ-ਉਲਟੀਆਂ, ਪੇਟ ਅਤੇ ਆਂਦਰਾਂ ਦੀ ਸੋਜਸ਼ ਜਾਂ ਲਾਗ ਹੈ ਜੋ ਆਮ ਤੌਰ 'ਤੇ ਹਾਨੀਕਾਰਕ ਸੂਖਮ ਜੀਵਾਂ ਦੇ ਸੇਵਨ ਕਰਕੇ ਹੁੰਦੀ ਹੈ। ਇਸ ਨੂੰ ਅਕਸਰ ਪੇਟ ਦੇ ਬੱਗ ਵਜੋਂ ਜਾਣਿਆ ਜਾਂਦਾ ਹੈ। |
||||||||||||
|
ਗਲੂਟੇਨ (gluten) ਗਲੂਟੇਨ ਇਕ ਪ੍ਰੋਟੀਨ ਹੈ ਜੋ ਕੁਝ ਵਿਸ਼ੇਸ਼ ਕਿਸਮਾਂ ਦੇ ਅਨਾਜਾਂ ਵਿੱਚ ਪਾਇਆ ਜਾਂਦਾ ਹੈ, ਜਿਵੇਂ ਕਿ ਕਣਕ, ਜੌਂ, ਜਵੀ ਅਤੇ ਰਾਈ। ਇਸ ਲਈ ਇਹ ਉਹਨਾਂ ਭੋਜਨ ਉਤਪਾਦਾਂ ਵਿੱਚ ਵੀ ਮਿਲਦਾ ਹੈ ਜੋ ਇਹਨਾਂ ਉਤਪਾਦਾਂ ਨਾਲ ਬਣਾਏ ਜਾਂਦੇ ਹਨ, ਜਿਵੇਂ ਕਿ ਪਾਸਤਾ ਜਾਂ ਕਣਕ ਦੇ ਆਟੇ ਦੀ ਵਰਤੋਂ ਕਰਕੇ ਬਣਾਈ ਗਈ ਰੋਟੀ। ਉਹ ਲੋਕ ਜੋ ਕੋਲੀਅਕ ਬਿਮਾਰੀ ਤੋਂ ਪੀੜਤ ਹਨ, ਜੇ ਉਹ ਗਲੂਟੇਨ ਵਾਲਾ ਭੋਜਨ ਖਾਂਦੇ ਹਨ ਤਾਂ ਉਹਨਾਂ ਨੂੰ ਮਾੜੀ ਪ੍ਰਤੀਕਿਰਿਆ ਹੋ ਸਕਦੀ ਹੈ। |
||||||||||||
|
ਸੂਖਮ ਜੀਵ (microorganism) ਸੂਖਮ ਜੀਵ ਇਕ ਬਹੁਤ ਛੋਟਾ ਜੀਵ ਹੈ, ਜੋ ਕੇਵਲ ਖੁਰਦਬੀਨ ਦੇ ਹੇਠਾਂ ਵੇਖਿਆ ਜਾ ਸਕਦਾ ਹੈ, ਅਤੇ ਇਸ ਵਿੱਚ ਬੈਕਟੀਰੀਆ, ਵਾਇਰਸ ਅਤੇ ਕੁਝ ਉੱਲੀਆਂ ਸ਼ਾਮਲ ਹਨ। |
||||||||||||
|
ਨਿੱਜੀ ਸਾਫ-ਸਫਾਈ (personal hygiene) ਚੰਗੀ ਨਿੱਜੀ ਸਾਫ-ਸਫਾਈ ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਤੁਸੀਂ, ਤੁਹਾਡੇ ਕੱਪੜੇ ਅਤੇ ਉਪਕਰਣ ਸਾਫ਼ ਹਨ। ਨਿੱਜੀ ਸਾਫ-ਸਫਾਈ ਬਹੁਤ ਮਹੱਤਵਪੂਰਣ ਹੈ ਕਿਉਂਕਿ ਇਹ ਹੱਥਾਂ, ਕੱਪੜਿਆਂ, ਗਹਿਣਿਆਂ, ਨਹੁੰਆਂ ਅਤੇ ਹੋਰ ਨਿੱਜੀ ਚੀਜ਼ਾਂ ਤੋਂ ਭੋਜਨ ਦੇ ਦੂਸ਼ਿਤ ਹੋਣ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਹੱਥਾਂ ਨੂੰ ਨਿਯਮਿਤ ਅਤੇ ਚੰਗੀ ਤਰ੍ਹਾਂ ਧੋਣਾ ਨਿੱਜੀ ਸਾਫ-ਸਫਾਈ ਦਾ ਇਕ ਮਹੱਤਵਪੂਰਣ ਤੱਤ ਹੈ। ਚੰਗੀ ਨਿੱਜੀ ਸਾਫ-ਸਫਾਈ ਦਾ ਮਤਲਬ ਇਹ ਵੀ ਹੈ ਕਿ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਭੋਜਨ ਦੇ ਆਲੇ-ਦੁਆਲੇ ਕੰਮ ਨਾ ਕਰਨਾ। |
||||||||||||
|
ਹਾਨੀਕਾਰਕ ਜੀਵ (pests) ਹਾਨੀਕਾਰਕ ਜੀਵ ਭੋਜਨ ਵਾਲੇ ਅਹਾਤੇ ਵਿੱਚ ਅਣਚਾਹੇ ਜੀਵ ਹਨ। ਹਾਨੀਕਾਰਕ ਜੀਵਾਂ ਨੂੰ ਭੋਜਨ ਤਿਆਰ ਕਰਨ ਵਾਲੇ ਖੇਤਰਾਂ ਤੋਂ ਬਾਹਰ ਰੱਖਣਾ ਲਾਜ਼ਮੀ ਹੈ, ਕਿਉਂਕਿ ਇਹ ਕੀਟਾਣੂਆਂ ਨੂੰ ਫੈਲਾ ਸਕਦੇ ਹਨ ਅਤੇ ਸੰਭਾਲੇ ਗਏ ਭੋਜਨ ਅਤੇ ਸਾਜ਼ੋ-ਸਾਮਾਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਭੋਜਨ ਤਿਆਰ ਕਰਨ ਵਾਲੇ ਖੇਤਰਾਂ ਵਿੱਚ ਆਮ ਹਾਨੀਕਾਰਕ ਜੀਵਾਂ ਵਿੱਚ ਚੂਹੇ, ਮੱਖੀਆਂ, ਕੀੜੀਆਂ ਅਤੇ ਕਾਕਰੋਚ ਸ਼ਾਮਲ ਹਨ। ਭੋਜਨ ਤਿਆਰ ਕਰਨ ਵਾਲੇ ਖੇਤਰਾਂ ਨੂੰ ਸਾਫ਼ ਰੱਖਣਾ ਹਾਨੀਕਾਰਕ ਜੀਵਾਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। |
||||||||||||
|
ਖਤਰੇ ਵਾਲੀ ਚੀਜ਼ (physical hazard) ਖਤਰੇ ਵਾਲੀ ਚੀਜ਼ ਭੋਜਨ ਵਿੱਚ ਪਾਈ ਜਾਣ ਵਾਲੀ ਨਾ ਖਾਣ ਯੋਗ ਵਸਤੂ ਹੈ. ਜੋ ਉੱਥੇ ਨਹੀਂ ਹੋਣੀ ਚਾਹੀਦੀ ਅਤੇ ਜੇ ਭੋਜਨ ਖਾਧਾ ਜਾਂਦਾ ਹੈ, ਤਾਂ ਇਹ ਸਰੀਰਕ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਖਤਰੇ ਵਾਲੀ ਚੀਜ਼ਾਂ ਦੀਆਂ ਉਦਾਹਰਣਾਂ ਵਿੱਚ ਪਲਾਸਟਿਕ, ਕੱਚ ਅਤੇ ਪੱਟੀਆਂ ਸ਼ਾਮਲ ਹਨ। |
||||||||||||
|
ਤਿਆਰ ਕੀਤਾ ਭੋਜਨ (prepared food) ਤਿਆਰ ਕੀਤਾ ਭੋਜਨ, ਉਹ ਭੋਜਨ ਹੈ ਜਿਸ ਨੂੰ ਬਾਅਦ ਵਿੱਚ ਵਰਤਣ ਲਈ ਕੁਝ ਤਿਆਰੀ ਕੀਤੀ ਗਈ ਹੈ, ਜਿਵੇਂ ਕਿ ਕੱਟਣਾ, ਮਿਲਾਉਣਾ ਜਾਂ ਪਕਾਉਣਾ। ਉਦਾਹਰਣ ਲਈ, ਕੱਟੀਆਂ ਹੋਈਆਂ ਸਬਜ਼ੀਆਂ ਤਿਆਰ ਕੀਤਾ ਭੋਜਨ ਹਨ, ਜੋ ਬਾਅਦ ਵਿੱਚ ਸੂਪ ਵਿੱਚ ਵਰਤਣ ਲਈ ਸੰਭਾਲੀਆਂ ਜਾਂਦੀਆਂ ਹਨ। |
||||||||||||
|
ਕੱਚਾ ਭੋਜਨ (raw food) ਕੱਚਾ ਭੋਜਨ, ਉਹ ਭੋਜਨ ਹੈ ਜੋ ਪਕਾਇਆ ਨਹੀਂ ਗਿਆ ਹੈ। ਕੱਚਾ ਭੋਜਨ ਅਕਸਰ ਉਸ ਭੋਜਨ ਨੂੰ ਦਰਸਾਉਂਦਾ ਹੈ, ਜੋ ਕੱਚਾ ਪਰੋਸਣ ਲਈ ਅਸੁਰੱਖਿਅਤ ਹੁੰਦਾ ਹੈ, ਅਤੇ ਇਸ ਨੂੰ ਪਕਾਉਣ ਤੋਂ ਬਾਅਦ ਹੀ ਖਾਧਾ ਜਾ ਸਕਦਾ ਹੈ, ਜਿਵੇਂ ਕਿ ਕੱਚਾ ਮੀਟ ਅਤੇ ਚਿਕਨ। ਇਸ ਮਾਮਲੇ ਵਿੱਚ, ਕੱਚੇ ਭੋਜਨ ਨੂੰ ਇਸ ਤਰੀਕੇ ਨਾਲ ਨਹੀਂ ਸੰਭਾਲਿਆ ਜਾਣਾ ਚਾਹੀਦਾ, ਜੋ ਪਕਾਏ ਹੋਏ ਅਤੇ ਖਾਣ ਲਈ ਤਿਆਰ ਭੋਜਨ ਦੇ ਦੂਸ਼ਿਤ ਹੋਣ ਦਾ ਕਾਰਨ ਬਣੇ। |
||||||||||||
|
ਖਾਣ ਲਈ ਤਿਆਰ ਭੋਜਨ (ready-to-eat foods) ਖਾਣ ਲਈ ਤਿਆਰ ਭੋਜਨ, ਉਹ ਭੋਜਨ ਹਨ ਜੋ ਉਸੇ ਅਵਸਥਾ ਵਿੱਚ ਖਾਧੇ ਜਾਂਦੇ ਹਨ ਜਿੰਨ੍ਹਾਂ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਹੈ; ਯਾਨੀ, ਭੋਜਨ ਦੀ ਹੋਰ ਤਿਆਰੀ ਤੋਂ ਬਿਨਾਂ, ਜਿਵੇਂ ਕਿ ਕਿਸੇ ਵੀ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਲਈ ਗਰਮ ਕਰਨਾ। |
||||||||||||
|
ਵਾਪਸ ਬੁਲਾਉਣਾ (recall) ਭੋਜਨ ਨੂੰ ਵਾਪਸ ਬੁਲਾਉਣਾ ਉਹ ਚੀਜ਼ ਹੈ, ਜਿੱਥੇ ਇਕ ਅਧਿਕਾਰਤ ਸੰਸਥਾ, ਜਿਵੇਂ ਕਿ ਸਿਹਤ ਅਤੇ ਮਨੁੱਖੀ ਸੇਵਾਵਾਂ ਦਾ ਵਿਭਾਗ, ਇਹ ਫੈਸਲਾ ਕਰਦੀ ਹੈ ਕਿ ਭੋਜਨ ਵਿਕਰੀ ਲਈ ਅਸੁਰੱਖਿਅਤ ਹੈ, ਅਤੇ ਇਸ ਨੂੰ ਸਾਰਿਆਂ ਥਾਵਾਂ ਤੋਂ ਵਾਪਸ ਬੁਲਾਉਣ ਦੀ ਲੋੜ ਹੈ। ਜੇ ਭੋਜਨ ਵਾਲਾ ਕਾਰੋਬਾਰ ਜਿੱਥੇ ਤੁਸੀਂ ਕੰਮ ਕਰਦੇ ਹੋ, ਉਹ ਭੋਜਨ ਵਾਪਸ ਬੁਲਾਉਣ ਵਿੱਚ ਸ਼ਾਮਲ ਹੈ, ਤਾਂ ਇਹ ਮਹੱਤਵਪੂਰਣ ਹੈ ਕਿ ਭੋਜਨ ਨੂੰ ਵਿਕਰੀ ਤੋਂ ਹਟਾਉਣ ਦੀਆਂ ਹਿਦਾਇਤਾਂ ਦੀ ਧਿਆਨ ਨਾਲ ਪਾਲਣਾ ਕੀਤੀ ਜਾਵੇ। |
||||||||||||
|
(sanitise) |
||||||||||||
|
sanitiserਕੀਟਾਣੂ-ਮਾਰ (ਸੈਨੀਟਾਈਜ਼ਰ) (sanitiser) A sanitiser is a cleaning chemical and/or hot water that is used to kill bacteria on food preparation surfaces and equipment, or reduce them to a safe level. Sanitisers used for food preparation surfaces and equipment must be food safe. |
||||||||||||
|
ਸਵੈ-ਸੇਵਾ (self-service) ਸਵੈ-ਸੇਵਾ ਉਹਨਾਂ ਸਥਿਤੀਆਂ ਨੂੰ ਦਰਸਾਉਂਦੀ ਹੈ ਜਦੋਂ ਗਾਹਕ ਕਿਸੇ ਕੇਂਦਰੀ ਜਗ੍ਹਾ ਤੋਂ ਆਪਣਾ ਭੋਜਨ ਖੁਦ ਲੈਂਦੇ ਹਨ, ਜਿਵੇਂ ਕਿ ਬੱਫੇ-ਸਟਾਈਲ ਪ੍ਰਬੰਧ। |
||||||||||||
|
ਤਾਪਮਾਨ ਦੇ ਖਤਰੇ ਵਾਲਾ ਖੇਤਰ (temperature danger zone) 5 °C ਅਤੇ 60 °C ਦੇ ਵਿਚਕਾਰ ਭੋਜਨ ਦੇ ਤਾਪਮਾਨ ਨੂੰ, ਤਾਪਮਾਨ ਦੇ ਖਤਰੇ ਵਾਲਾ ਖੇਤਰ ਕਿਹਾ ਜਾਂਦਾ ਹੈ, ਕਿਉਂਕਿ ਭੋਜਨ ਦੇ ਜ਼ਹਿਰੀਲੇਪਣ ਵਾਲੇ ਬੈਕਟੀਰੀਆ ਇਹਨਾਂ ਤਾਪਮਾਨਾਂ ਵਿੱਚ ਤੇਜ਼ੀ ਨਾਲ ਵਧ ਸਕਦੇ ਹਨ। |
||||||||||||
|
ਥਰਮਾਮੀਟਰ (thermometer) ਥਰਮਾਮੀਟਰ ਇਕ ਅਜਿਹਾ ਯੰਤਰ ਹੁੰਦਾ ਹੈ ਜੋ ਕਿਸੇ ਚੀਜ਼ ਦੇ ਤਾਪਮਾਨ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ, ਕਿ ਇਹ ਕਿੰਨਾ ਗਰਮ ਜਾਂ ਠੰਢਾ ਹੈ। ਭੋਜਨ ਦੇ ਤਾਪਮਾਨ ਨੂੰ ਮਾਪਣ ਵੇਲੇ, ਘੱਟੋ ਘੱਟ 1 ºC ਦੇ ਅੰਦਰ ਕੈਲੀਬ੍ਰੇਟ ਕੀਤੇ ਗਏ, ਜਾਂਚ ਕਰਨ ਵਾਲੇ ਥਰਮਾਮੀਟਰ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ ਕਿ ਮਾਪ ਬਿਲਕੁਲ ਸਹੀ ਹੋਣ। |
||||||||||||
|
ਜ਼ਹਿਰੀਲਾ ਪਦਾਰਥ (toxin) ਜ਼ਹਿਰੀਲਾ ਪਦਾਰਥ ਜੀਵ-ਜੰਤੂਆਂ ਜਿਵੇਂ ਕਿ ਬੈਕਟੀਰੀਆ ਦੁਆਰਾ ਪੈਦਾ ਕੀਤਾ ਜਾਂਦਾ ਹੈ। ਜੇ ਭੋਜਨ ਬੈਕਟੀਰੀਆ ਨਾਲ ਦੂਸ਼ਿਤ ਹੁੰਦਾ ਹੈ, ਤਾਂ ਜ਼ਹਿਰੀਲੇ ਪਦਾਰਥ ਇਸ ਭੋਜਨ ਨੂੰ ਖਾਣ ਲਈ ਅਸੁਰੱਖਿਅਤ ਬਣਾ ਸਕਦੇ ਹਨ, ਅਤੇ ਬਿਮਾਰੀ ਦਾ ਕਾਰਨ ਬਣ ਸਕਦੇ ਹਨ। |
||||||||||||
|
ਅਣਐਲਾਨਿਆ ਅਲਰਜਨ (undeclared allergen) ਭੋਜਨ ਸਪਲਾਈ ਕਰਨ ਵਾਲੇ ਜਿਵੇਂ ਕਿ ਦਰਾਮਦਕਾਰਾਂ, ਨਿਰਮਾਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਸੇਵਾ ਪ੍ਰਦਾਤਿਆਂ ਦੀ ਜ਼ਿੰਮੇਵਾਰੀ ਹੈ, ਕਿ ਉਹ ਭੋਜਨ ਦੇ ਲੇਬਲ ਉੱਤੇ ਅਲਰਜਨਾਂ ਦਾ ਐਲਾਨ ਕਰਨ, ਭੋਜਨ ਨੂੰ ਪੈਕ ਨਾ ਕੀਤੇ ਜਾਣ ਸਮੇਂ ਭੋਜਨ ਦੇ ਲਾਗੇ ਅਲਰਜਨਾਂ ਬਾਰੇ ਜਾਣਕਾਰੀ ਪ੍ਰਦਰਸ਼ਿਤ ਕਰਨ, ਅਤੇ ਜੇ ਕਿਸੇ ਗਾਹਕ ਦੁਆਰਾ ਬੇਨਤੀ ਕੀਤੀ ਜਾਂਦੀ ਹੈ ਤਾਂ ਭੋਜਨ ਵਿੱਚਲੇ ਅਲਰਜਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ। ਅਣਐਲਾਨੇ ਅਲਰਜਨ ਦਾ ਮਤਲਬ ਹੈ ਕਿ ਇਹ ਜਾਣਕਾਰੀ ਲੇਬਲ ਜਾਂ ਭੋਜਨ ਦੀ ਸੰਭਾਲ ਕਰਨ ਵਾਲੇ ਦੁਆਰਾ ਐਲਾਨੀ ਨਹੀਂ ਜਾਂਦੀ ਹੈ। ਜੇ ਅਜਿਹਾ ਹੁੰਦਾ ਹੈ ਅਤੇ ਭੋਜਨ ਖਾਧਾ ਜਾਂਦਾ ਹੈ ਤਾਂ ਅਣਐਲਾਨੇ ਪਦਾਰਥ ਤੋਂ ਐਲਰਜੀ ਵਾਲੇ ਵਿਅਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। |
||||||||||||
|
ਅਸੁਰੱਖਿਅਤ (unsafe) ਭੋਜਨ ਨੂੰ ਅਸੁਰੱਖਿਅਤ ਕਿਹਾ ਜਾਂਦਾ ਹੈ, ਜਦੋਂ ਇਹ ਖਾਣ ਤੋਂ ਬਾਅਦ ਸਰੀਰਕ ਨੁਕਸਾਨ ਦਾ ਕਾਰਨ ਬਣਦਾ ਹੈ। ਹਾਲਾਂਕਿ ਭੋਜਨ ਨੂੰ ਉਦੋਂ ਅਸੁਰੱਖਿਅਤ ਨਹੀਂ ਮੰਨਿਆ ਜਾਂਦਾ, ਜੇ ਇਸ ਦੀ ਸੁਭਾਵਕ ਪ੍ਰਕਿਰਤੀ ਕੇਵਲ ਐਲਰਜੀ ਜਾਂ ਸੰਵੇਦਨਸ਼ੀਲਤਾ ਵਾਲੇ ਵਿਅਕਤੀਆਂ ਵਿੱਚ ਉਲਟ ਮਾੜੇ ਅਸਰਾਂ ਦਾ ਕਾਰਨ ਬਣਦੀ ਹੈ, ਜੋ ਜ਼ਿਆਦਾਤਰ ਵਿਅਕਤੀਆਂ ਲਈ ਆਮ ਨਹੀਂ ਹਨ। |
||||||||||||
|
ਅਣਉਚਿਤ (unsuitable) ਅਣਉਚਿਤ ਭੋਜਨ, ਉਹ ਭੋਜਨ ਹੈ ਜੋ ਨੁਕਸਾਨਿਆ ਜਾਂਦਾ ਹੈ, ਖਰਾਬ ਹੋ ਜਾਂਦਾ ਹੈ ਜਾਂ ਇਸ ਹੱਦ ਤੱਕ ਮਾੜਾ ਹੋ ਜਾਂਦਾ ਹੈ, ਜੋ ਇਸ ਦੇ ਵਾਜਬ ਇਰਾਦੇ ਦੀ ਵਰਤੋਂ ਨੂੰ ਪ੍ਰਭਾਵਤ ਕਰਦਾ ਹੈ। |
||||||||||||
|
ਨਿਤਾਣੇ ਲੋਕ (vulnerable people) ਛੋਟੇ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਵਾਲੇ ਲੋਕ ਨਿਤਾਣੇ ਲੋਕ ਹਨ। ਉਹ ਨਿਤਾਣੇ ਹੁੰਦੇ ਹਨ ਕਿਉਂਕਿ ਜੇ ਉਹ ਭੋਜਨ ਤੋਂ ਪੈਦਾ ਹੋਣ ਵਾਲੀ ਬਿਮਾਰੀ ਨਾਲ ਬਿਮਾਰ ਹੋ ਜਾਂਦੇ ਹਨ, ਤਾਂ ਉਹਨਾਂ ਨੂੰ ਗੰਭੀਰ ਲੱਛਣਾਂ ਅਤੇ ਉਲਝਣਾਂ ਦੇ ਵਿਕਸਤ ਹੋਣ ਦਾ ਵਧੇਰੇ ਖਤਰਾ ਹੁੰਦਾ ਹੈ। |
||||||||||||
|
ਪਾਣੀ ਤੋਂ ਬਚਾਅ ਕਰਨ ਵਾਲੀ (ਵਾਟਰਪਰੂਫ) ਪੱਟੀ (waterproof bandage) ਵਾਟਰਪਰੂਫ ਚਮਕਦਾਰ ਰੰਗ ਦੀ ਪੱਟੀ ਦੀ ਵਰਤੋਂ ਚੀਰਾਂ ਅਤੇ ਜ਼ਖਮਾਂ ਉੱਤੇ ਕੀਤੀ ਜਾਣੀ ਚਾਹੀਦੀ ਹੈ, ਜੋ ਸਰੀਰ ਦੇ ਕਿਸੇ ਹਿੱਸੇ ਉੱਤੇ ਹੁੰਦੇ ਹਨ, ਜੋ ਭੋਜਨ ਜਾਂ ਭੋਜਨ ਦੀ ਤਿਆਰੀ ਕਰਨ ਵਾਲੇ ਤਲਾਂ ਜਾਂ ਸਾਜ਼ੋ-ਸਾਮਾਨ ਦੇ ਸੰਪਰਕ ਵਿੱਚ ਆ ਸਕਦੇ ਹਨ। ਇਹ ਯਕੀਨੀ ਬਣਾਏਗਾ ਕਿ ਚੀਰ ਜਾਂ ਜ਼ਖਮ ਨੂੰ ਢੱਕਿਆ ਜਾਵੇ, ਅਤੇ ਜੇ ਇਹ ਪੱਟੀ ਦੁਰਘਟਨਾ ਨਾਲ ਭੋਜਨ ਵਿੱਚ ਡਿੱਗ ਪੈਂਦੀ ਹੈ, ਤਾਂ ਚਮੜੀ ਦੇ ਰੰਗ ਜਾਂ ਪਾਰਦਰਸ਼ੀ ਪੱਟੀ ਨਾਲੋਂ ਇਸ ਨੂੰ ਦੇਖਣਾ ਬਹੁਤ ਆਸਾਨ ਹੋਵੇਗਾ। |
||||||||||||