ਸਿਹਤ ਵਿਭਾਗ (ਵਿਭਾਗ) ਪਰਦੇਦਾਰੀ ਅਤੇ ਡੈਟਾ ਸੁਰੱਖਿਆ ਕਾਨੂੰਨ 2014 (ਵਿਕਟੋਰੀਆ) ਅਤੇ ਸਿਹਤ ਰਿਕਾਰਡ ਕਾਨੂੰਨ 2001 (ਵਿਕਟੋਰੀਆ) ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਦੇ ਹੋਏ, ਜਾਣਕਾਰੀ ਦੀ ਸੰਭਾਲ ਕਰਨ ਦੀਆਂ ਵਾਜਬ ਪ੍ਰਥਾਵਾਂ ਅਤੇ ਜਾਣਕਾਰੀ ਦੀ ਵਰਤੋਂ ਕਰਨ ਦੀ ਪੁਸ਼ਟੀ ਕਰਦਾ ਹੈ।
ਨਿੱਜੀ ਜਾਣਕਾਰੀ ਦੀ ਵਰਤੋਂ ਕੇਵਲ ਉਦੇਸ਼/ਸ਼ਾਂ ਵਾਲੇ ਇਰਾਦੇ ਵਾਸਤੇ ਕੀਤੀ ਜਾਵੇਗੀ, ਅਤੇ ਜਿੱਥੇ ਇਰਾਦੇ ਵਿੱਚ ਗੁਪਤਤਾ ਸ਼ਾਮਲ ਹੈ, ਜਾਣਕਾਰੀ ਨੂੰ ਇਸ ਤਰ੍ਹਾਂ ਮੰਨਿਆ ਜਾਵੇਗਾ ਜਦ ਤੱਕ ਕਿ ਕਾਨੂੰਨ ਦੁਆਰਾ ਇਸ ਦੀ ਲੋੜ ਨਹੀਂ ਪੈਂਦੀ ਹੈ। ਇਹ ਪਰਦੇਦਾਰੀ ਬਿਆਨ ਦੱਸਦਾ ਹੈ ਕਿ ਤੁਹਾਡੀ ਨਿੱਜੀ ਜਾਣਕਾਰੀ (ਵਿਅਕਤੀ ਵਜੋਂ ਤੁਹਾਡੀ ਪਛਾਣ ਕਰਨ ਦੇ ਯੋਗ ਜਾਣਕਾਰੀ ਹੋਣ ਕਰਕੇ) ਨਾਲ ਕਿਵੇਂ ਵਿਵਹਾਰ ਕੀਤਾ ਜਾਵੇਗਾ, ਜਦੋਂ ਤੁਸੀਂ ਇਸ ਵੈੱਬਸਾਈਟ ਤੱਕ ਪਹੁੰਚ ਕਰਦੇ ਹੋ ਅਤੇ ਗੱਲਬਾਤ ਕਰਦੇ ਹੋ। ਇਸ ਪਰਦੇਦਾਰੀ ਬਿਆਨ ਵਿੱਚ ਦੱਸੀਆਂ ਗਈਆਂ ਪ੍ਰਥਾਵਾਂ ਕਿਸੇ ਵੀ ਅਧਿਕਾਰਾਂ ਦੇ ਅਧੀਨ ਹਨ, ਜਿੰਨ੍ਹਾਂ ਦੀ ਲੋੜ ਵਿਭਾਗ ਨੂੰ ਪਰਦੇਦਾਰੀ ਕਾਨੂੰਨ ਦੇ ਅਨੁਸਾਰ ਨਿੱਜੀ ਜਾਣਕਾਰੀ ਨੂੰ ਸੰਭਾਲਣ ਲਈ ਪੈ ਸਕਦੀ ਹੈ।
ਵਿਭਾਗ ਤੁਹਾਡੀ ਪਰਦੇਦਾਰੀ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਵਿਭਾਗ DoFoodSafely ਵੈੱਬਸਾਈਟ ਰਾਹੀਂ ਨਿੱਜੀ ਜਾਣਕਾਰੀ ਨੂੰ ਇਕੱਠਾ ਕਰਦਾ ਅਤੇ ਸੰਭਾਲਦਾ ਹੈ, ਤਾਂ ਜੋ ਪੂਰਾ ਹੋਣ ਦਾ ਸਰਟੀਫਿਕੇਟ ਤਿਆਰ ਕੀਤਾ ਜਾ ਸਕੇ ਅਤੇ ਇਸ ਨੂੰ ਪ੍ਰਦਾਨ ਕੀਤੇ ਈਮੇਲ ਵਾਲੇ ਪਤੇ ਉੱਤੇ ਈਮੇਲ ਕੀਤਾ ਜਾ ਸਕੇ। ਇਹ ਜਾਣਕਾਰੀ, ਜਿਸ ਵਿੱਚ ਪਹਿਲਾ ਅਤੇ ਆਖਰੀ ਨਾਮ ਅਤੇ ਈਮੇਲ ਦਾ ਪਤਾ ਹੈ, ਵਿਭਾਗ ਦੁਆਰਾ ਸੰਭਾਲ ਕੇ ਨਹੀਂ ਰੱਖਿਆ ਜਾਂਦਾ ਹੈ। ਈਮੇਲ ਕੀਤਾ ਸਰਟੀਫਿਕੇਟ ਸਿਰਫ ਇਕ ਵਾਰ ਭੇਜਿਆ ਜਾਂਦਾ ਹੈ, ਅਤੇ ਡੁਪਲੀਕੇਟ ਸਰਟੀਫਿਕੇਟ ਪ੍ਰਦਾਨ ਕਰਨ ਦੀ ਕੋਈ ਸਮਰੱਥਾ ਨਹੀਂ ਹੈ। ਜੇ ਵਰਤਣ ਵਾਲਾ ਲੋੜੀਂਦੀ ਜਾਣਕਾਰੀ ਪ੍ਰਦਾਨ ਨਾ ਕਰਨ ਦੀ ਚੋਣ ਕਰਦਾ ਹੈ, ਤਾਂ ਸਰਟੀਫਿਕੇਟ ਤਿਆਰ ਨਹੀਂ ਕੀਤਾ ਜਾ ਸਕਦਾ।
ਤੁਹਾਡੇ ਈਮੇਲ ਕੀਤੇ ਸਰਟੀਫਿਕੇਟ ਨੂੰ ਤਿਆਰ ਕਰਨ ਵਿੱਚ ਲੱਗਣ ਵਾਲੇ ਸਮੇਂ ਦੌਰਾਨ, ਤੁਹਾਡੀ ਜਾਣਕਾਰੀ ਨੂੰ ਸਰਵਰ ਉੱਤੇ ਥੋੜ੍ਹੀ ਮਿਆਦ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਜੇ ਥੋੜ੍ਹੀ ਜਿਹੀ ਸੰਭਾਲ ਕੇ ਰੱਖਣ ਵਾਲੀ ਮਿਆਦ ਹੈ, ਤਾਂ ਜਾਣਕਾਰੀ ਨੂੰ ਮਜ਼ਬੂਤ 128-ਬਿੱਟ SSL ਇਨਕ੍ਰਿਪਸ਼ਨ ਦੁਆਰਾ ਸੁਰੱਖਿਅਤ ਕੀਤਾ ਜਾਂਦਾ ਹੈ।
ਬਾਹਰੀ ਵੈੱਬਸਾਈਟਾਂ ਨਾਲ ਲਿੰਕ
ਇਹ ਪਰਦੇਦਾਰੀ ਬਿਆਨ ਇਸ ਵੈੱਬਸਾਈਟ ਤੋਂ ਅੱਗੇ ਨਹੀਂ ਵਧਦਾ ਹੈ। ਇਸ ਵੈੱਬਸਾਈਟ ਵਿੱਚੋਂ ਹੋਰ ਸਾਈਟਾਂ ਦੇ ਲਿੰਕਾਂ ਦੀ ਵਰਤੋਂ ਕਰਦੇ ਸਮੇਂ, ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਇਸ ਦੀਆਂ ਪਰਦੇਦਾਰੀ ਪ੍ਰਥਾਵਾਂ ਤੋਂ ਜਾਣੂ ਕਰਵਾਉਣ ਲਈ ਉਸ ਸਾਈਟ ਦੇ ਪਰਦੇਦਾਰੀ ਬਿਆਨ ਨੂੰ ਪੜ੍ਹੋ।
ਕਲਿੱਕਸਟ੍ਰੀਮ ਡੈਟਾ
ਇਸ ਵੈੱਬਸਾਈਟ ਦਾ ਵੈੱਬ ਸਰਵਰ ਆਪਣੇ ਆਪ ਗੈਰ-ਨਿੱਜੀ ਕਲਿੱਕਸਟ੍ਰੀਮ ਡੈਟੇ ਨੂੰ ਰਿਕਾਰਡ ਕਰਦਾ ਹੈ। ਇਸ ਹੱਦ ਤੱਕ ਕਿ ਕੋਈ ਵੀ ਕਲਿੱਕਸਟ੍ਰੀਮ ਡੈਟਾ ਤੁਹਾਨੂੰ ਪਛਾਣਨਯੋਗ ਬਣਾ ਸਕਦਾ ਹੈ, ਅਸੀਂ ਤੁਹਾਨੂੰ ਕਲਿੱਕਸਟ੍ਰੀਮ ਡੈਟਾ ਤੋਂ ਪਛਾਣਨ ਦੀ ਕੋਸ਼ਿਸ਼ ਨਹੀਂ ਕਰਾਂਗੇ, ਜਦ ਤੱਕ ਕਿ ਕਾਨੂੰਨ ਦੁਆਰਾ ਇਸ ਦੀ ਲੋੜ ਨਹੀਂ ਪੈਂਦੀ ਜਾਂ ਵੈੱਬਸਾਈਟ ਦੇ ਸਬੰਧ ਵਿੱਚ ਸ਼ੱਕੀ ਗਲਤ ਗਤੀਵਿਧੀ ਦੀ ਜਾਂਚ ਕਰਨ ਜਾਂ ਕਾਨੂੰਨ ਲਾਗੂ ਕਰਨ ਵਿੱਚ ਸਹਾਇਤਾ ਲਈ ਲੋੜ ਪੈਂਦੀ ਹੈ।
ਹੇਠ ਲਿਖੇ ਕਲਿੱਕਸਟ੍ਰੀਮ ਡੈਟੇ ਨੂੰ ਇਸ ਵੈੱਬਸਾਈਟ ਦੇ ਵੈੱਬ ਸਰਵਰ ਦੁਆਰਾ ਕੇਵਲ ਅੰਕੜਿਆਂ ਅਤੇ ਪ੍ਰਣਾਲੀ ਪ੍ਰਸ਼ਾਸਨ ਦੇ ਉਦੇਸ਼ਾਂ ਵਾਸਤੇ ਆਪਣੇ ਆਪ ਰਿਕਾਰਡ ਕੀਤਾ ਜਾਂਦਾ ਹੈ:
- ਤੁਹਾਡਾ IP ਪਤਾ
- ਤੁਹਾਡਾ ਡੋਮੇਨ ਨਾਮ (ਜਿਵੇਂ ਕਿ yahoo.com, gmail.com, ਆਦਿ)
- ਸਾਈਟ ਉੱਤੇ ਤੁਹਾਡੇ ਆਉਣ ਦੀ ਤਰੀਕ ਅਤੇ ਸਮਾਂ
- ਉਹ ਸਫੇ ਜਿੰਨ੍ਹਾਂ ਤੱਕ ਤੁਸੀਂ ਪਹੁੰਚ ਕੀਤੀ ਸੀ ਅਤੇ ਡਾਊਨਲੋਡ ਕੀਤੀਆਂ ਫਾਈਲਾਂ
- ਆਖਰੀ ਸਾਈਟ ਦਾ ਪਤਾ ਜਿਸ ਦਾ ਤੁਸੀਂ ਦੌਰਾ ਕੀਤਾ ਸੀ
- ਤੁਹਾਡੀ ਔਪਰੇਟਿੰਗ ਪ੍ਰਣਾਲੀ
- ਤੁਸੀਂ ਜਿਸ ਕਿਸਮ ਦੇ ਬ੍ਰਾਊਜ਼ਰ ਦੀ ਵਰਤੋਂ ਕਰ ਰਹੇ ਹੋ।
ਕੁੱਕੀਜ਼
ਬਹੁਤ ਸਾਰੀਆਂ ਸਾਈਟਾਂ ਵਾਂਗ, ਇਹ ਵੈੱਬਸਾਈਟ ਸਮੇਂ-ਸਮੇਂ 'ਤੇ ਕੁੱਕੀਜ਼ ਦੀ ਵਰਤੋਂ ਕਰ ਸਕਦੀ ਹੈ।
ਕੁੱਕੀਜ਼ ਛੋਟੀਆਂ ਡੈਟਾ ਫਾਈਲਾਂ ਹਨ, ਜੋ ਵੈੱਬਸਾਈਟ ਦੇ ਵਰਤੋਂ ਕਰਨ ਵਾਲੇ ਦੇ ਤਜ਼ਰਬੇ ਦੇ ਪਹਿਲੂਆਂ ਨੂੰ ਰਿਕਾਰਡ ਕਰਨ ਲਈ ਵੈੱਬਸਾਈਟ ਵਰਤੋਂ ਕਰਨ ਵਾਲੇ ਦੀ ਹਾਰਡ ਡਰਾਈਵ ਉੱਤੇ ਰੱਖਣ ਦੇ ਯੋਗ ਹੈ। ਉਦਾਹਰਣ ਲਈ, ਅਸੀਂ ਇਹ ਰਿਕਾਰਡ ਕਰਨ ਲਈ ਕੁੱਕੀਜ਼ ਦੀ ਵਰਤੋਂ ਕਰ ਸਕਦੇ ਹਾਂ ਕਿ ਕਿਸੇ ਵਰਤੋਂ ਕਰਨ ਵਾਲੇ ਨੇ ਵੈੱਬਸਾਈਟ ਦੇ ਕਿਸੇ ਵਿਸ਼ੇਸ਼ ਹਿੱਸੇ ਦਾ ਦੌਰਾ ਕੀਤਾ, ਕਿ ਉਹਨਾਂ ਦਾ ਬ੍ਰਾਊਜ਼ਿੰਗ ਸਾਫਟਵੇਅਰ ਇਕ ਵਿਸ਼ੇਸ਼ ਸੰਸਕਰਣ ਦਾ ਸੀ ਜਾਂ ਇਹ ਯਕੀਨੀ ਬਨਾਉਣ ਲਈ ਕਿ ਔਨਲਾਈਨ ਐਪਲੀਕੇਸ਼ਨਾਂ ਅਤੇ ਵਰਤਣ ਵੇਲੇ ਤੁਹਾਨੂੰ ਵੈੱਬ ਦੇ ਸਫਿਆਂ ਵਿਚਕਾਰ ਏਧਰ ਓਧਰ ਜਾਂਦੇ ਸਮੇਂ ਜਾਣਕਾਰੀ ਨੂੰ ਦੁਬਾਰਾ ਦਾਖਲ ਕਰਨ ਦੀ ਲੋੜ ਨਹੀਂ ਹੈ। ਇਸ ਤਰੀਕੇ ਨਾਲ, ਕੁੱਕੀਜ਼ ਵੈੱਬਸਾਈਟ ਦੇ ਸੰਚਾਲਨ ਵਿੱਚ ਸੁਧਾਰ ਕਰ ਸਕਦੀਆਂ ਹਨ, ਅਤੇ ਅਨੁਭਵ ਨੂੰ ਵਧੇਰੇ ਕੁਸ਼ਲ, ਵਧੇਰੇ ਮਜ਼ੇਦਾਰ ਜਾਂ ਵਧੇਰੇ ਵਿਅਕਤੀਗਤ ਬਣਾ ਸਕਦੀਆਂ ਹਨ।
ਮਹੱਤਵਪੂਰਣ ਗੱਲ ਇਹ ਹੈ ਕਿ ਕਿਸੇ ਵਰਤਣ ਵਾਲੇ ਦੇ ਕੰਪਿਊਟਰ ਉੱਤੇ ਜਾਣਕਾਰੀ ਰੱਖਣ ਅਤੇ ਬਾਅਦ ਵਿੱਚ ਉਸੇ ਸੈਸ਼ਨ (ਸੈਸ਼ਨ) ਵਿੱਚ ਜਾਂ ਬਾਅਦ ਵਿੱਚ ਦੋਬਾਰਾ ਆਉਣ (ਨਿਰੰਤਰ) ਸਮੇਂ ਇਸ ਦਾ ਹਵਾਲਾ ਦੇਣ ਵਿੱਚ, ਕੁੱਕੀਜ਼ ਨੂੰ ਵਰਤਣ ਵਾਲੇ ਦੀ ਪਛਾਣ ਕਰਨ ਜਾਂ ਕਿਸੇ ਨਿੱਜੀ ਜਾਣਕਾਰੀ ਨੂੰ ਰਿਕਾਰਡ ਕਰਨ ਦੀ ਲੋੜ ਨਹੀਂ ਹੁੰਦੀ।
ਕ੍ਰੋਮ, ਫਾਇਰਫੌਕਸ, ਇੰਟਰਨੈੱਟ ਐਕਸਪਲੋਰਰ ਅਤੇ ਸਫਾਰੀ ਵਰਗੇ ਬ੍ਰਾਊਜ਼ਰਾਂ ਦੀਆਂ ਡਿਫਾਲਟ ਸੈਟਿੰਗਾਂ ਕੁਝ ਜਾਂ ਸਾਰੀਆਂ ਕੁੱਕੀਜ਼ ਦੀ ਆਗਿਆ ਦੇ ਸਕਦੀਆਂ ਹਨ, ਪਰ ਵਰਤਣ ਵਾਲੇ ਆਸਾਨੀ ਨਾਲ ਆਪਣੀ ਹਾਰਡ-ਡਰਾਈਵ ਤੋਂ ਕੁੱਕੀਜ਼ ਨੂੰ ਮਿਟਾਉਣ, ਸਾਰੀਆਂ ਕੁੱਕੀਜ਼ ਨੂੰ ਬਲੌਕ ਕਰਨ, ਜਾਂ ਕੁੱਕੀ ਨੂੰ ਸਟੋਰ ਕਰਨ ਤੋਂ ਪਹਿਲਾਂ ਚੇਤਾਵਨੀ ਪ੍ਰਾਪਤ ਕਰਨ ਲਈ ਕਦਮ ਚੁੱਕ ਸਕਦੇ ਹਨ। ਹਾਲਾਂਕਿ, ਸਾਈਟਾਂ ਦੇ ਕੁਝ ਹਿੱਸੇ ਉਨ੍ਹਾਂ ਵਰਤਣ ਵਾਲਿਆਂ ਲਈ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਜੋ ਕੁੱਕੀਜ਼ ਨੂੰ ਮਨਜ਼ੂਰ ਨਹੀਂ ਕਰਦੇ।